Wednesday, November 2, 2011

ਜਰਨਲ ਭੁੱਲਰ ਦੀ ਚੌਮੁਖੀ ਸੇਵਾ - ਸ. ਗੁਰਤੇਜ ਸਿੰਘ ਆਈ. ਏ. ਐੱਸ

1 comment:

  1. ਸ ਗੁਰਤੇਜ ਸਿੰਘ ਸਾਬਕਾ ਆਈ.ਏ.ਐਸ. ਚੰਡੀਗੜ੍ਹ ਨੂੰ ਮੈਂ ਆਪਣੇ ਸੱਜਣਾਂ ਵਿਚ ਸ਼ੁਮਾਰ ਕਰਦਾ (ਹਾਂ 2003 ਤੋਂ ਪਹਿਲਾਂ ਕਦੇ ਸਾਡੇ ਵਿਚ ਤਫ਼ੱਰਕਾਤ ਜ਼ਰੂਰ ਸਨ ਤੇ ਉਹ ਵੀ ਬਚਕਾਣਾ ਤੇ ਬੇ ਮਾਅਨਾ ਸਨ); ਅਤੇ ਸਾਡੇ ਸਾਂਝੇ ਦੋਸਤ ਸ ਰਾਜਿੰਦਰ ਸਿੰਘ ਖਾਲਸਾ ਪੰਚਾਇਤ ਸਾਡੀ ਸਾਂਝ ਦੀ ਮੁਖ ਕੜੀ ਹਨ। ਸ ਗੁਰਤੇਜ ਸਿੰਘ ਨਾਲ ਮੇਰੀ ਸਾਂਝ ਅਸੂਲੀ ਹੈ ਅਤੇ ਅਸੀਂ ਸਿੱਖ ਮਸਲਿਆਂ ਬਾਰੇ ਤਕਰੀਬਨ 100% ਇਕੋ ਸੋਚ ਰਖਦੇ ਹਾਂ।
    ਅੱਜ 4 ਨਵੰਬਰ 2011 ਦੇ ਦਿਨ ਮੈਨੂੰ ਕਿਸੇ ਨੇ ਉਨ੍ਹਾਂ ਦਾ ਜਨਰਲ ਜਸਵੰਤ ਸਿੰਘ ਭੁੱਲਰ ਬਾਰੇ ਲਿਖਿਆ ਮਜ਼ਮੂਨ ਭਾਜਿਆ ਹੈ; ਜਨਰਲ ਭੁੱਲਰ ਬਾਰੇ ਮੈਂ ਕਦੇ ਫੇਰ ਗੱਲ ਕਰਾਂਗਾ ਪਰ ਉਨ੍ਹਾਂ ਦੀ ਜਥੇਦਾਰ ਤਲਵਿੰਦਰ ਸਿੰਘ ਬਾਰੇ ਲਿਖੀ ਗੱਲ ਬਿਲਕੁਲ ਕੋਰਾ ਝੂਠ ਹੈ (ਹੋ ਸਕਦਾ ਹੈ ਕਿ ਉਹ ਆਪ ਝੂਠ ਨਾ ਲਿਖ ਰਹੇ ਹੋਣ ਅਤੇ ਉਨ੍ਹਾਂ ਨੂੰ ਕਿਸੇ ਸਾਜ਼ਸ਼ੀ ਜਾਂ ਖ਼ੁਫ਼ੀਆ ਅਜੰਸੀ ਦੇ ਪਰਚਾਰ ਕਰ ਕੇ ਗ਼ਲਤ ਜਾਣਕਾਰੀ ਮਿਲੀ ਹੋਵੇ)।
    ਸ. ਗੁਰਤੇਜ ਸਿੰਘ ਨੇ ਲਿਖਿਆ ਹੈ ਕਿ “ਕਨੇਡਾ ਦੀਆਂ ਖ਼ੁਫ਼ੀਆ ਏਜੰਸੀਆਂ ਮੁਤਾਬਿਕ ਜਥੇਦਾਰ ਤਲਵਿੰਦਰ ਸਿੰਘ ਨੂੰ ਰਿਸਰਚ ਐਂਡ ਅਨੈਲੇਸਿਜ਼ ਵਿੰਗ ਦੇ ਮੁਖੀ ਆਰ.ਐਨ ਨੇ ਉਸ ਨੂੰ ਜਰਮਨੀ ਤੋਂ ਰਿਹਾ ਕਰਵਾਇਆ ਅਤੇ ਸ਼ਾਇਦ ਉਹ ਦਿੱਧਾ ਹੀ ਮੈਡੀਸਨ ਸਕੂਏਅਰ ਗਾਰਡਨ ਮੰਚ ਉਤੇ ਜਾ ਸਭਾ ਵਿਚ ਸ਼ਾਮਿਲ ਹੋਇਆ ਸੀ।” ਇਹ ਖ਼ਾਲਸ ਝੂਠ ਹੈ; ਜਥੇਦਾਰ ਤਲਵਿੰਦਰ ਸਿੰਘ ਨੂੰ ਜੂਨ 1983 ਵਿਚ ਸਤਨਾਮ ਸਿੰਘ (ਬਬਰ ਖਾਲਸਾ ਜਰਮਨੀ ਦਾ ਮੁਖੀ ਅਖਵਾਉਂਦਾ ਰਿਹਾ ਹੈ) ਅਤੇ ਵਧਾਵਾ ਸਿੰਘ (ਹੁਣ ਪਾਕਿਸਤਾਨ) ਨੇ ਸਾਜ਼ਸ਼ ਰਚ ਕੇ ਗ੍ਰਿਫ਼ਤਾਰ ਕਰਵਾਇਆ ਸੀ (ਮੈਂ ਇਹ ਗੱਲ ਆਪਣੀਆਂ ਕਿਤਾਬਾਂ ਵਿਚ ਵੀ ਲਿਖ ਚੁਕਾ ਹਾਂ)। ਜਥੇਦਾਰ ਤਲਵਿੰਦਰ ਸਿੰਘ ਭਾਰਤ ਨੂੰ ਹਵਾਲਗੀ (extradition) ਵਾਸਤੇ ਬਾਕਾਇਦਾ ਮੁਕੱਦਮਾ ਚਲਾਇਆ ਗਿਆ ਸੀ; ਭਾਰਤ ਸਰਕਾਰ ਨੇ ਇਸ ਵਾਸਤੇ ਸਿਆਸੀ ਜ਼ੋਰ ਪਾਉਣ ਦੀ ਕੋਸ਼ਿਸ਼ ਵੀ ਕੀਤੀ ਸੀ; ਦਿੱਲੀ ਤੋਂ ਸਰਕਾਰ ਦੇ ਸੀਨੀਅਰ ਵਕੀਲ ਆ ਕੇ ਮੁਕੱਦਮੇ ਵਿਚ ਹਿੱਸਾ ਲੈਂਦੇ ਰਹੇ ਸਨ। ਉਸ ਸਮੇਂ ਮੈਂ ਇੰਗਲੈਂਡ ਵਿਚ ਸੀ ਅਤੇ ‘ਪੰਜਾਬ ਟਾਈਮਜ਼’ ਦਾ ਐਡੀਟਰ ਸੀ। ਮੈਂ ਜਰਮਨ ਸਰਕਾਰ ਕੋਲੋਂ ਜਥੇਦਾਰ ਦੇ ਮੁਕੱਦਮੇ ਵਿਚ ਬਤੌਰ ਡਿਫ਼ੈਂਸ ਵਕੀਲ ਪੇਸ਼ ਹੋਣ ਦੀ ਇਜਾਜ਼ਤ ਮੰਗੀ ਸੀ ਜਿਸ ਤੋਂ ਜਰਮਨ ਸਰਕਾਰ ਨੇ ਨਾਂਹ ਕਰ ਦਿੱਤੀ ਗਈ ਸੀ। ਖ਼ੈਰ ਮੈਂ ਇੰਗਲੈਂਡ ਬੈਠੇ ਹੀ ਇਸ ਮੁਕੱਦਮੇ ਵਿਚ ਡਿਫ਼ੈਂਸ ਵਾਸਤੇ ਕੁਝ ਰੋਲ ਅਦਾ ਕੀਤਾ ਸੀ; ਸੁਰਜਨ ਸਿੰਘ ਗਿੱਲ ਕਨੇਡਾ ਤੋਂ ਆ ਕੇ ਪੈਰਵੀ ਕਰਦਾ ਰਿਹਾ ਸੀ (ਮਗਰੋਂ ਪਤਾ ਲੱਗਾ ਕਿ ਉਸ ਨੇ ਇਸ ਮੁਕੱਦਮੇ ਵਿਚ ਚੋਖੀ ਰਕਮ ਹੜਪ ਕੀਤੀ ਸੀ)। ਇਸ ਮਕਸਦ ਵਾਸਤੇ ਮੈਂ ਇਕ ਬੰਦਾ ਪੰਜਾਬ ਵੀ ਭੇਜਿਆ ਸੀ; ਸ. ਭਾਨ ਸਿੰਘ ਅਤੇ ਲੌਂਗੋਵਾਲ ਨੇ ਵੀ ਕੁਝ ਮਦਦ ਕੀਤੀ ਸੀ। ਅਦਾਲਤ ਨੇ ਪੂਰੇ ਇਕ ਸਾਲ ਦੀ ਅਦਾਲਤੀ ਕਾਰਵਾਈ ਮਗਰੋਂ ਉਸ ਨੂੰ ਭਾਰਤ ਦੇ ਹਵਾਲੇ ਕਰਨ ਤੋਂ ਨਾਂਹ ਕਰ ਕੇ ਜੁਲਾਈ 1984 ਵਿਚ ਰਿਹਾ ਕੀਤਾ ਸੀ।
    ਸ ਗੁਰਤੇਜ ਸਿੰਘ ਦਾ ਇਹ ਕਹਿਣਾ ਵੀ ਗ਼ਲਤ ਹੈ ਕਿ ਜਥੇਦਾਰ ਤਲਵਿੰਦਰ ਸਿੰਘ ਬਾਰੇ ਉਹ ‘ਕਨੇਡਾ ਦੀਆਂ ਖ਼ੁਫ਼ੀਆ ਏਜੰਸੀਆਂ’ ਦੇ ਅਧਾਰ ‘ਤੇ ਲਿਖ ਰਹੇ ਹਨ। ਕਨੇਡਾ ਦੀਆਂ ਖ਼ੁਫ਼ੀਆ ਏਜੰਸੀਆਂ ਦਾ ਅਜਿਹਾ ਕੋਈ ਇਨਕਸ਼ਾਫ਼ ਪ੍ਰੈਸ ਵਿਚ ਨਹੀਂ ਆਇਆ ਅਤੇ ਸ ਗੁਰਤੇਜ ਸਿੰਘ ਦੀ ਪਹੁੰਚ ਕਨੇਡਾ ਦੀਆਂ ਖ਼ੁਫ਼ੀਆ ਏਜੰਸੀਆਂ ਦੇ ਖ਼ੁਫ਼ੀਆ ਆਰਕਾਈਵਜ਼ ਤਕ ਪਹੁੰਚ ਹੋਣ ਦੀ ਆਸ ਨਹੀਂ।
    ਇਸ ਤੋਂ ਇਕ ਵਾਰ ਪਹਿਲਾਂ ਵੀ ਸ ਗੁਰਤੇਜ ਸਿੰਘ ਜ: ਤਲਵਿੰਦਰ ਸਿੰਘ ਨੂੰ ਭਾਰਤੀ ਖ਼ੁਫ਼ੀਆ ਏਜੰਸੀਆਂ ਦਾ ਅਜੰਟ ਹੋਣ ਬਾਰੇ ਲਿਖ ਚੁਕੇ ਹਨ; ਉਹ ਵੀ ਬਿਲਕੁਲ ਗ਼ਲਤ ਹੈ। ਜਥੇਦਾਰ ਤਲਵਿੰਦਰ ਸਿੰਘ ਨਾਲ ਮੇਰਾ ਸਿੱਧਾ ਰਾਬਤਾ 1983 ਤੋਂ 1992 ਦੀਆਂ ਗਰਮੀਆਂ ਤਕ ਰਿਹਾ ਹੈ; ਆਖ਼ਰੀ ਫ਼ੋਨ ਕੋਹਾਟ (ਪਾਕਿਸਤਾਨ) ਤੋਂ ਸ਼ਾਇਦ ਅਗਸਤ ਵਿਚ ਆਇਆ ਸੀ; ਪਰ ਫਿਰ ਅਚਾਣਕ ਲਿੰਕ ਟੁੱਟ ਗਿਆ ਤੇ ਮਗਰੋਂ ਅਕਤੂਬਰ ਵਿਚ ਉਨ੍ਹਾਂ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ। (ਡਾਕਟਰ ਹਰਜਿੰਦਰ ਸਿੰਘ ਦਿਲਗੀਰ)

    Please make corrections of the text appearing as BOXES:
    1.
    ਜਥੇਦਾਰ ਤਲਵਿੰਦਰ ਸਿੰਘ ਭਾਰਤ ਨੂੰ ਹਵਾਲਗੀ (extradition)
    2.
    ਇਸ ਮਕਸਦ ਵਾਸਤੇ ਮੈਂ ਇਕ ਬੰਦਾ ਪੰਜਾਬ ਵੀ ਭੇਜਿਆ ਸੀ; ਸ. ਭਾਨ ਸਿੰਘ ਅਤੇ

    ReplyDelete