Saturday, October 8, 2011

ਅਕਾਲ ਤਖ਼ਤ - ਸਿੱਖਾਂ ਦਾ ਇੱਕੋ-ਇੱਕ ਤਖ਼ਤ

-ਪ੍ਰੋਫ਼ੈਸਰ ਕਵਲਦੀਪ ਸਿੰਘ ਕੰਵਲ

ਸਿੱਖਾਂ ਦੇ ਕੇਵਲ ਤੇ ਕੇਵਲ ਇੱਕੋ ਤਖ਼ਤ ਹੀ ਹੈ (ਕਾਲ-ਰਹਿਤ ਪ੍ਰਮਾਤਮਾ ਦਾ ਉਸਦੀ ਗਿਆਨ ਰੂਪੀ ਬਾਣੀ ਦੀ ਓਟ ਵਿੱਚ ਸਥਾਪਿਤ ਅਟੱਲ ਨਿਆਓ ਦਾ ਸਦੀਵੀਂ ਤਖ਼ਤ) ਸ੍ਰੀ ਅਕਾਲ ਤਖ਼ਤ ਸਾਹਿਬ !

ਇਸ ਤੋਂ ਇਲਾਵਾ ਬਾਕੀ ਦੇ ਕਹੇ ਜਾਂ ਪ੍ਰਚਾਰੇ ਜਾਂਦੇ ਚਾਰ ਤਖ਼ਤ ਸਰਕਾਰ-ਏ-ਹਿੰਦ (੧੯੪੭ ਤੋਂ ਪਹਿਲਾਂ ਅੰਗਰੇਜ਼ਾਂ ਅਤੇ ਉਸਤੋਂ ਬਾਅਦ ਹਿੰਦੂ-ਫਿਰਕੂਵਾਦੀ ਤਾਕਤਾਂ ਅਤੇ ਵਿੱਕ ਚੁਕੀ ਸਿੱਖ ਲੀਡਰਸ਼ਿਪ) ਵਲੋਂ ਅਕਾਲ-ਤਖ਼ਤ ਦੇ ਸਿਧਾਂਤ ਨੂੰ ਤੋੜ੍ਹਨ, ਖੋਖਲਾ ਕਰਨ ਤੇ ਉਸਦੇ ਸ਼ਰੀਕ ਪੈਦਾ ਕਰਨ ਵਾਸਤੇ ਸ਼ੁਰੂ ਕੀਤੇ ਗਏ ਹਨ !!

ਅਕਾਲ-ਤਖ਼ਤ ਵੀ ਆਪਣੇ ਆਪ ਵਿੱਚ ਕਿਸੇ ਇੱਕ ਇਮਾਰਤ ਦਾ ਨਾਮ ਨਹੀਂ ਸਗੋਂ ਸਿਧਾਂਤ ਦਾ ਨਾਮ ਹੈ (ਵੈਸੇ ਵੀ ਕੋਈ ਇਮਾਰਤ ਵਿਸ਼ੇਸ਼ ਅਕਾਲ - ਭਾਵ, ਕਾਲ ਤੋਂ ਰਹਿਤ - ਨਹੀਂ ਹੋ ਸਕਦੀ !) ਅਤੇ ਅਸਲ ਵਿੱਚ ਜਿੱਥੇ ਸਾਡਾ ਗੁਰੂ - ਗੁਰੂ ਗ੍ਰੰਥ ਸਾਹਿਬ - ਹਾਜ਼ਰ ਹੈ ਅਤੇ ਜਿੱਥੇ ਸਾਰੇ ਗੁਰਮਤੇ (ਹੁਕਮਨਾਮੇ ਨਹੀਂ) ਇਸੇ ਅਕਾਲੀ ਬਾਣੀ ਦੀ ਓਟ ਲੈ ਕੇ ਸਰਬਤ ਖਾਲਸਾ (ਤਿਆਰ-ਬਰ-ਤਿਆਰ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਮਰਿਆਦਾ ਨੂੰ ਸਮਰਪਿਤ ਅਤੇ ਗੁਰਬਾਣੀ ਜੀਵਨ-ਜਾਚ ਰੂਪੀ ਰਹਿਤ-ਰਹਿਣੀ ਵਾਲਿਆਂ ਦਾ ਸਮੂੰਹ) ਵਲੋਂ ਲਏ ਜਾਣ ਉਹ ਹੀ ਸਥਾਨ (ਭਗੌਲਿਕ ਪੱਖੋਂ ਭਾਵੇਂ ਕਿਤੇ ਵੀ ਸਤਿੱਥ ਹੋਵੇ) ਅਕਾਲ ਦਾ ਤਖ਼ਤ ਹੈ; ਅਤੇ ਸਿਰਫ਼ ਇਸੇ ਹੀ ਤਖ਼ਤ ਤੋਂ (ਇਕੱਲੇ ਸਿੱਖਾਂ ਦੇ ਹੀ ਨਹੀਂ ਬਲਕਿ) ਸਰਬਤ ਖਲਕਤ ਦੇ ਭਲੇ ਦੀ ਆਸ ਕੀਤੀ ਜਾ ਸਕਦੀ ਹੈ !!

No comments:

Post a Comment