-ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਕਬਹੂੰ ਨ ਖਾਏ ਪਾਨ, ਅਮਲ ਕਬਹੂੰ ਨਹਿ ਪੀਯੇ॥
ਕਬਹੂੰ ਨ ਖੇਲ ਅਖੇਟਨ ਸੁਖ ਸੁਰਧਨ ਕਹ ਦੀਯੋ॥
ਕਬਹੂੰ ਨ ਸੌਧਾ ਲਾਇ ਰਾਗ ਮਨ ਭਾਇਯੋ॥
ਹੋ ਕਰਯੋ ਨ ਭਾਮਿਨ ਭੋਗ, ਜਗਤ ਕਯੋਂ ਆਇਯੋ ॥੨੮॥
ਚਰਿਤਰ ੨੪੫
ਪ.੧੧੬੨
ਬਚਿੱਤਰ ਨਾਟਕ ਬਨਾਮ ਅਖੌਤੀ ਦਸਮ ਗ੍ਰੰਥ
ਇਸਦਾ ਅਰਥ ਹੈ:
ਜਿਸ ਵਿਅਕਤੀ ਨੇ ਕਦੇ ਪਾਨ ਨਹੀਂ ਚਬਾਇਆ ਅਤੇ ਕਦੇ ਨਸ਼ਾ ਨਹੀਂ ਕੀਤਾ, ਕਦੇ ਸ਼ਿਕਾਰ ਨਹੀਂ ਖੇਡਿਆ (ਭਾਵ ਆਪਣੀ ਖੁਸ਼ੀ ਵਾਸਤੇ, ਸਰੀਰਕ ਭੁੱਖ ਵਾਸਤੇ ਨਹੀਂ), ਯੋਗ ਨਿਰਧਨਾਂ (ਸਮਝੋ ਬ੍ਰਹਾਮਣਾਂ) ਨੂੰ ਸੁੱਖ ਨਹੀਂ ਦਿੱਤਾ (ਭਾਵ ਬ੍ਰਹਾਮਣਾਂ ਨੂੰ ਯਥਾਸ਼ਕਤ ਦਾਨ ਨਹੀਂ ਕੀਤਾ), ਕਦੇ ਵੀ ਸੁਗੰਧੀ ਨਹੀਂ ਲਾਈ (ਭਾਵ ਕਾਮਾਤੁਰ ਭਾਵ ਨਾਲ ਵਿਪਰੀਤ ਸੈਕਸ ਦੇ ਵਿਅਕਤੀ ਨੂੰ ਆਕਰਸ਼ਤ ਕਰਨਾ ਦਾ ਯਤਨ ਨਹੀਂ ਕੀਤਾ ) ਅਤੇ ਰਾਗ (ਭਾਵ ਕਾਮ ਭੜ੍ਹਕਾਊ ਰਾਗ/ਨਾਚ/ਮੁਜਰੇ ਇਤਿਆਦਿਕ) ਜਿਸਦੇ ਮਨ ਨੂੰ ਚੰਗਾ ਨਹੀਂ ਲੱਗਿਆ, (ਜਿਸਨੇ ਮਨ ਭਰ ਕੇ) ਇਸਤਰੀ ਨਾਲ ਭੋਗ ਨਹੀਂ ਕੀਤਾ, ਦੱਸੋ ਭਲਾ ਕਿ ਉਹ ਜਗਤ ਵਿੱਚ ਆਇਆ ਹੀ ਕਿਉਂ ਹੈ ?
ਭਾਵ ਇਸ ਜਗਤ ਵਿੱਚ ਆ ਕੇ ਇਹਨਾਂ ਸਾਰੇ ਵਿਭਚਾਰੀ ਕਰਮਾਂ ਦਾ ਅਨੰਦੁ ਉਠਾਉਣਾ ਹੀ ਅਸਲੀ ਜੀਵਨ ਹੈ ਤੇ ਜਿਸਨੇ ਨੇ ਅਜਿਹਾ ਨਹੀਂ ਕੀਤਾ, ਉਸਦਾ ਇਸ ਜਗਤ ਵਿੱਚ ਆਉਣ ਦਾ ਪ੍ਰਯੋਜਨ ਹੀ ਕੀ ਹੈ, ਅਰਥਾਤ ਇਹ ਸਾਰੇ ਵਿਭਚਾਰੀ ਕੰਮਾਂ ਦਾ ਰੱਸ ਲਏ ਬਿਨਾਂ ਮਨੁੱਖਾ ਜਨਮ ਹੀ ਵਿਅਰਥ ਹੈ !
ਸਵਾਲ:
੧. ਕੀ ਇਹੋ ਜਿਹੀ ਵਿਚਾਰ "ਗੁਰੂ ਗ੍ਰੰਥ ਸਾਹਿਬ" ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ?
੨. ਕੀ ਦਸਵੀਂ ਨਾਨਕ ਜੋਤ ਗੁਰੂ ਗਿਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਇਹ ਸਿੱਖਿਆ ਦੇ ਸਕਦੇ ਹਨ?
੩. ਸਿੱਖ ਧਰਮ ਤਾਂ ਕੀ ਦੁਨੀਆਂ ਦੇ ਹਰੇਕ ਧਰਮ ਵਿੱਚ ਅਜਿਹੇ ਕੰਮਾਂ ਨੂੰ ਵਿਭਚਾਰ ਮੰਨ ਕੇ ਦੁਰਕਾਰਿਆ ਗਿਆ ਹੈ, ਫੇਰ ਕੀ ਸਿੱਖਾਂ ਦਾ ਗੁਰੂ ਆਪਣੇ ਪੁੱਤਰਾਂ ਤੋਂ ਵੀ ਵਧ ਪਿਆਰੇ ਪੰਥ ਨੂੰ ਜਿਸ ਲਈ ਉਸਨੇ ਆਪਣਾ ਸਰਬੰਸ ਵਾਰ ਦਿੱਤਾ ਹੋਵੇ ਉਸਨੂੰ ਇਸ ਕੂੜ੍ਹ ਦੀ ਦਲਦਲ ਵਿੱਚ ਆਪਣੇ ਹੱਥੀਂ ਧੱਕ ਸਕਦਾ ਹੈ?
ਸੰਗਤ ਜੀ! ਖੁੱਦ ਪੜ੍ਹੋ, ਖੁੱਦ ਵਿਚਾਰੋ, ਖੁੱਦ ਨਿਰਣਾ ਲਵੋ !!!!
No comments:
Post a Comment