ਪੰਥਕ ਐਲਾਨ ਨਾਮਾ


ਪੰਥਕ ਐਲਾਨ ਨਾਮਾ
.
* ਅਕਾਲ ਤਖ਼ਤ ਸਾਹਿਬ (ਫ਼ਲਸਫ਼ਾ) ਸਿੱਖ ਪੰਥ ਦੀ ਸ਼ਾਨ ਹੈ ਤੇ ਹਰ ਸਿੱਖ ਵਾਸਤੇ ਕੇਵਲ ਤੇ ਕੇਵਲ ਸਿਧਾਂਤਕ ਅਕਾਲ ਤਖ਼ਤ ਹੀ ਸੁਪਰੀਮ ਹੈ ਅਤੇ ਇਸਤੋਂ ਇਲਾਵਾ ਸਿੱਖ ਪੰਥ ਵਿੱਚ ਕਿਸੇ ਵੀ ਹੋਰ ਤਖਤ ਨੂੰ ਇਤਿਹਾਸਿਕ ਜਾਂ ਸਿਧਾਂਤਕ ਤੌਰ 'ਤੇ ਕੋਈ ਵੀ ਮਾਨਤਾ ਪ੍ਰਾਪਤ ਨਹੀਂ ਹੈ |

* ਸਿੱਖ ਫ਼ਲਸਫ਼ੇ ਅਤੇ ਸਿੱਖ ਇਤਿਹਾਸ ਵਿਚ ਅਕਾਲ ਤਖ਼ਤ ਸਾਹਿਬ ਦੇ ਕਿਸੇ ਅਖੌਤੀ ਜਥੇਦਾਰ ਦਾ ਕੋਈ ਵੀ ਅਹੁਦਾ ਨਹੀਂ ਹੈ |

* ਗੁਰੂ ਨਾਨਕ ਸਾਹਿਬ ਅਤੇ ਬਾਕੀ ਗੁਰੂ ਸਾਹਿਬ ਦੁਆਰਾ ਸਥਾਪਿਤ ਅਤੇ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੋਂ ਹੀ ਸੇਧ ਲੈ ਕੇ ਚੱਲਣ ਵਾਲੇ ਨਿਆਰੇ ਸਿੱਖ ਪੰਥ ਵਿਚੋਂ ਗੁਰਮਤਿ ਅਨੁਸਾਰ ਕਿਸੇ ਨੂੰ ਵੀ ਅਖੌਤੀ ਤੌਰ 'ਤੇ ਖਾਰਜ ਕਰਨ ਦਾ ਕੋਈ ਵੀ ਵਿਧਾਨ ਨਹੀਂ ਹੈ !

* ਹੋਰ ਤਾਂ ਹੋਰ ਗੁਰੂਦਵਾਰਾ ਪ੍ਰਬੰਧਾਂ ਲਈ ਸ਼੍ਰੋਮਣੀ ਗੁਰੂਦਵਾਰਾ ਪਬੰਧਕ ਕਮੇਟੀ ਦੀ ਹੋਂਦ ਸਥਾਪਿਤ ਕਰਨ ਵਾਲਾ "ਸਿੱਖ ਗੁਰੂਦਵਾਰਾ ਐਕਟ 1925" ਅਤੇ 1945 ਵਿੱਚ ਜਾਰੀ ਕੀਤੀ ਗਈ ਮੌਜੂਦਾ "ਸਿੱਖ ਰਹਿਤ ਮਰਿਆਦਾ" ਵੀ ਅਖੌਤੀ ਜਥੇਦਾਰ ਦਾ ਅਹੁਦਾ ਜਾਂ ਪੰਥ ਵਿਚੋਂ ਕਿਸੇ ਨੂੰ ਅਖੌਤੀ ਤੌਰ 'ਤੇ ਖਾਰਜ ਕਰਨ ਦਾ ਕਾਰਜ ਜਾਂ ਅਜਿਹਾ ਕਰਨ ਲਈ ਕਿਸੇ ਅਖੌਤੀ ਜੱਥੇਦਾਰ ਨੂੰ ਪ੍ਰਾਪਤ ਹੋਏ ਕਿਸੇ ਵਿਸ਼ੇਸ਼ਾਧਿਕਾਰ ਨੂੰ ਨਹੀਂ ਮੰਨਦੀ।

* ਸਿੱਖ ਕੌਮ ਦੇ ਧਾਰਮਿਕ ਮਸਲਿਆਂ ਅਤੇ ਸਵਾਲਾਂ ਵਾਸਤੇ ਸਾਂਝਾ 'ਧਾਰਮਿਕ ਸਲਾਹਕਾਰ ਬੋਰਡ' ਅਤੇ ਦੂਜੇ ਮਸਲਿਆਂ 'ਤੇ ਵਿਚਾਰ ਕਰਨ ਵਾਸਤੇ ਸਰਬ-ਸਾਂਝੀ 'ਵਰਲਡ ਸਿੱਖ ਪਾਰਲੀਮੈਂਟ' (ਵਿਸ਼ਵ ਭਰ ਵਿੱਚ ਫੈਲੇ ਗੁਰੂ ਨਾਨਕ ਨਾਮ ਲੇਵਾ ਅਤੇ ਗੁਰਬਾਣੀ ਅਨੁਸਾਰ ਦਰਸਾਈ ਜੀਵਨ ਜਾਚ ਦੇ ਧਾਰਣੀ ਸਿੱਖਾਂ ਦੀ ਨੁਮਾਇੰਦਗੀ ਕਰਦਾ ਸਰਬਤ ਖਾਲਸਾ) ਹੀ ਸਿੱਖ ਕੌਮ ਵਾਸਤੇ ਸਹੀ ਪਲੇਟਫ਼ਾਰਮ ਹੋ ਸਕਦਾ ਹੈ।

* ਸੋ, ਅਸੀਂ ਹੇਠ ਲਿਖੇ ਸਿੱਖ ਐਲਾਨ ਕਰਦੇ ਹਾਂ ਕਿ ਅਸੀਂ ਅਕਾਲ ਤਖ਼ਤ ਸਾਹਿਬ ਦੇ ਅਖੌਤੀ ਜਥੇਦਾਰ ਦਾ ਨਵਾਂ ਪੈਦਾ ਕੀਤਾ ਹੋਇਆ ਨਕਲੀ ਅਹੁਦਾ ਨਹੀਂ ਮੰਨਦੇ ਅਤੇ ਜੇ ਸਾਨੂੰ ਅਕਾਲ ਤਖ਼ਤ ਸਾਹਿਬ, ਦਰਬਾਰ ਸਾਹਿਬ ਜਾਂ ਕਿਸੇ ਹੋਰ ਵੀ ਗੁਰਦੁਆਰੇ ਦਾ ਗ੍ਰੰਥੀ/ਪੁਜਾਰੀ ਅਖੋਤੀ ਤੌਰ 'ਤੇ ਤਲਬ ਕਰੇਗਾ ਤਾਂ ਅਸੀਂ ਉਸ ਨੂੰ ਰੱਦ ਕਰਾਂਗੇ ਤੇ ਉਸ ਅੱਗੇ ਹਰਗਿਜ਼ ਵੀ ਪੇਸ਼ ਨਹੀਂ ਹੋਵਾਂਗੇ।

ਚੇਤਾਵਨੀ –
ਅਸੀਂ ਚੇਤਾਵਨੀ ਦੇਂਦੇ ਹਾਂ ਕਿ ਜੇ ਪੁਜਾਰੀ ਅਜੇ ਵੀ ਨਾ ਟਲੇ ਅਤੇ ਉਨ੍ਹਾਂ ਦੀਆਂ ਪੰਥ ਪਿਆਰਿਆਂ ਨੂੰ ਅਖੌਤੀ ਤੌਰ 'ਤੇ ਖਾਰਜ ਕਰਨ ਅਤੇ ਪੰਥ ਨੂੰ ਵੰਡਣ ਦੀਆਂ ਹਰਕਤਾਂ ਬੰਦ ਨਾ ਹੋਈਆਂ ਤਾਂ ਇਹੋ ਜਿਹੀ ਦਸਤਖ਼ਤੀ ਮੁਹਿੰਮ ਪੰਜਾਬ ਤੇ ਹੋਰ ਜਗ੍ਹਾ 'ਤੇ ਸੰਗਤਾਂ ਵਿਚ ਵੀ ਚਲਾਈ ਜਾਵੇਗੀ।
  • Personal Information


  • ਮੈਂ ਤਸਦੀਕ ਕਰਦਾ/ਕਰਦੀ ਹਾਂ ਕਿ ਮੇਰੀ ਉੱਪਰਲੀ ਸਾਰੀ ਜਾਣਕਾਰੀ ਪੂਰੀ ਤਰ੍ਹਾਂ ਸਹੀ ਹੈ, ਅਤੇ ਇਸਦੇ ਕਿਸੇ ਵੀ ਹਾਲਾਤ ਵਿੱਚ ਗਲਤ ਨਿਕਲਣ ਉੱਤੇ ਸਾਰੀ ਜਿੰਮੇਵਾਰੀ ਮੇਰੀ ਨਿਜੀ ਹੋਵੇਗੀ ...
  • Image Verification
    captcha
    Please enter the text from the image:
    [Refresh Image] [What's This?]

No comments:

Post a Comment