Wednesday, October 26, 2011

ਅੰਤਿਮ-ਛੋਹ

- ਡਾ ਗੁਰਮੀਤ ਸਿੰਘ 'ਬਰਸਾਲ ' ਕੈਲੇਫੋਰਨੀਆਂ
gsbarsal@gmail.com

ਅੰਤਿਮ-ਛੋਹ ਤਸਵੀਰ ਨੂੰ ਦੇਣ ਵੇਲੇ,
ਗੁਰੂ ਸਿੱਖ ਨੂੰ ਜਦੋਂ ਸ਼ਿੰਗਾਰਦੇ ਨੇ ।
ਕਈ ਆਖਦੇ ਗੁਰਾਂ ਨੇ ਸੀਸ ਲਾਹੇ,
ਕਈ ਬਕਰੇ ਝਟਕੇ ਵਿਚਾਰਦੇ ਨੇ ।
ਰਮਜ਼ ਜਿਨਾਂ ਮਨੋਰਥ ਦੀ ਨਹੀਂ ਜਾਣੀ,
ਪਰਦਾ ਕਾਸਤੋਂ ਗੁਰਾਂ ਨੇ ਰੱਖਿਆ ਸੀ ?
ਗੁਰੂ ਸ਼ਬਦ ਸਿਧਾਂਤ ਨੂੰ ਛੱਡ ਪਾਸੇ,
ਤੰਬੂ ਚੁੱਕ-ਚੁੱਕ ਝਾਤੀਆਂ ਮਾਰਦੇ ਨੇ ।।

No comments:

Post a Comment