Friday, November 4, 2011

ਭਗਉਤੀ ਦਾ ਰਹੱਸ !

- ਪ੍ਰੋਫੈਸਰ ਕਵਲਦੀਪ ਸਿੰਘ ਕੰਵਲ
ਆਪ ਦਰਸ਼ਨ ਕਰੋ ਜੀ - ਦੇਖੋ ਕਿਸ ਤਰ੍ਹਾਂ ਰਹਿਤ ਮਰਿਆਦਾ ਵਿੱਚ ਗੁਰੂ ਕਿਰਤ ਸੋਚ ਕੇ ਜੋੜ੍ਹੀ ਗਈ "ਵਾਰ ਦੁਰਗਾ ਕੀ" (ਇਹੋ ਅਸਲ ਨਾਮ ਹੈ, ਭਾਵੇਂ ਹੁਣ ਪ੍ਰਚਲਿਤ ਨਾਮ "ਵਾਰ ਭਗਉਤੀ ਜੀ ਕੀ"ਜਾਂ "ਚੰਡੀ ਦੀ ਵਾਰ" ਹਨ) ਦੇ ਸ਼ੁਰੂ ਅਤੇ ਅੰਤ ਵਿੱਚ ਲੇਖਕ ਆਪ ਬਾਰ-੨ ਦਸ ਰਿਹਾ ਹੈ ਕਿ ਇਹ ਰਚਨਾ ਵਿੱਚ ਉਸਦੀ ਇਸ਼ਟ ਭਗਉਤੀ ਕੌਣ ਹੈ ?



ਦਸਮ ਗ੍ਰੰਥੀਏ ਜਾਂ ਰਹਿਤ ਮਰਿਆਦਾ ਦੀ ਏਕਤਾ ਦੇ ਨਾਮ ਤੇ ਇਸ ਪਉੜੀ ਨੂੰ ਪੜ੍ਹਨ ਵਾਲੇ ਜੋ ਮਰਜ਼ੀ ਦਲੀਲ ਦੇਣ ਪਰ ਕਿਸੇ ਵੀ ਰਚਨਾ ਦਾ ਪ੍ਰਯੋਜਨ ਦੱਸਣ ਦਾ ਅਧਿਕਾਰ ਉਸਦੇ ਲੇਖਕ ਦਾ ਹੁੰਦਾ ਹੈ - ਜੋ ਇੱਥੇ ਘੱਟੋ-ਘੱਟ ਤਿੰਨ ਵਾਰ ਦੱਸ ਦਿੱਤਾ ਗਿਆ ਹੈ ਕਿ ਇਹ ਸਾਰੀ ਰਚਨਾ ਸਮੇਤ ਪਹਿਲੀ ਅਰਦਾਸ ਵਾਲੀ ਪਉੜੀ ਦੇ ਹਿੰਦੂ ਦੇਵੀ ਦੁਰਗਾ ਦੀ ਉਪਮਾ ਵਿੱਚ ਲਿਖੀ ਗਈ ਹੈ !

ਅੰਤ ਵਿੱਚ ਵੀ ਲੇਖਕ ਨੇ ਸਾਫ਼ ਦੱਸ ਦਿੱਤਾ ਹੈ ਕਿ ਆਪਣੀ ਦੁਰਗਾ ਤੇ ਸ਼ਰਧਾ ਕਾਰਨ ਉਪਰੋਕਤ ਸਾਰੀ ਰਚਨਾ “ਦੁਰਗਾ ਪਾਠ” ਉਸਨੇ ਸਿਰਫ਼ ਤੇ ਸਿਰਫ਼ ਦੇਵੀ ਨੂੰ ਸਮਰਪਿਤ ਹੋ ਕੇ ਹੀ ਬਣਾਈ ਹੈ ਤੇ ਇਸ ਸਭ ਵਿੱਚ ਕੇਵਲ ਦੇਵੀ ਦੀ ਹੀ ਉਪਮਾ ਹੈ !

ਹੁਣ ਸੋਚ ਲੈਣਾ ਕਿ ਦੱਸਵੇਂ ਨਾਨਕ ਦੀ ਵਿਚਾਰਧਾਰਾ ਕੀ ਬਾਕੀ ਨੌ ਗੁਰੂਆਂ ਜਾਂ ਗੁਰੂ ਗ੍ਰੰਥ ਸਾਹਿਬ ਵਿੱਚ ਲਿਖੀ ਬਾਣੀ ਦੇ ਉਲਟ ਸੀ, ਜੋ ਉਹ ਦੁਰਗਾ ਨੂੰ ਬਾਕੀ ਨੌਂ ਗੁਰੂਆਂ ਤੋਂ ਪਹਿਲਾਂ ਸਿਮਰਨਾ ਚਾਹੁੰਦੇ ਹਨ ?

ਕੀ ਦੱਸਵੇਂ ਨਾਨਕ ਗੁਰੂ ਗ੍ਰੰਥ ਸਾਹਿਬ ਦੇ ਇਸ ਮਹਾਂਵਾਕ ਤੋਂ ਅਨਜਾਣ ਸਨ "ਤੂ ਕਹੀਅਤ ਹੀ ਆਦਿ ਭਵਾਨੀ॥ ਮੁਕਤਿ ਕੀ ਬਰੀਆ ਕਹਾ ਛਪਾਨੀ॥੪॥" (ਗੋਡ, ਪੰ: ੮੭੪) ਜਿਸ ਵਿੱਚ ਸਾਫ਼-੨ ਕਿਹਾ ਗਿਆ ਹੈ ਕਿ ਦੇਵੀ ਦੀ ਪੂਜਾ ਕਰਨ ਵਾਲਾ ਭਟਕਦਾ ਹੀ ਰਹਿੰਦਾ ਹੈ ਅਤੇ ਮੁਕਤੀ ਕਿਸੇ ਦੇਵੀ ਦੇ ਹੱਥ ਨਹੀਂ ਤੇ ਅੰਤ ਕਾਲ ਜਦੋਂ ਮਨੁੱਖ ਨੂੰ ਉਸਦੀ ਲੋੜ੍ਹ ਹੁੰਦੀ ਹੈ ਤਾਂ ਇਹ ਦੇਵੀ ਮੂੰਹ ਛੁਪਾ ਕੇ ਪਤਾ ਨਹੀਂ ਕਿੱਥੇ ਦੌੜ ਜਾਂਦੀ ਹੈ ? ਫੇਰ ਉਹਨਾਂ ਨੇ ਇਹ ਕਿਵੇਂ ਲਿੱਖ ਦਿੱਤਾ ਕਿ ਦੁਰਗਾ ਦਾ ਇਹ ਪਾਠ ਪੜ੍ਹਨ ਨਾਲ ਮੁਕਤੀ ਮਿਲ ਜਾਂਦੀ ਹੈ ?

ਓ ਭੋਲਿਓ! ਇਸ ਦੁਰਗਾ ਪਾਠ ਦਾ ਰਚੇਤਾ ਕੋਈ ਸਾਕਤ ਮਤੀ ਬਿਪਰ ਤਾਂ ਹੋ ਸਕਦਾ ਹੈ, ਗੁਰੂ ਨਾਨਕ ਦੀ ਵਿਚਾਰਧਾਰਾ ਦਾ ਦੱਸਵਾਂ ਪਹਿਰੇਦਾਰ ਤੁਹਾਡਾ ਦੱਸਵਾਂ ਗੁਰੂ ਕਦੇ ਵੀ ਨਹੀਂ ਹੋ ਸਕਦਾ !!!

No comments:

Post a Comment