- ਜਗਜੀਤ ਸਿੰਘ ਖਾਲਸਾ (ਲੁਧਿਆਣਾ)
(Edited by Editor)
ਸਿਰੋਪੇ ਦਾ ਮਜ਼ਾਕ ਬਣਾ'ਤਾ ਜੱਥੇਦਾਰਾਂ ਸਾਧਾਂ ਨੇ,
ਜਣੇ ਖਣੇ ਦੇ ਗਲ ਵਿੱਚ ਪਾ'ਤਾ ਇਹਨਾਂ ਗਾਧਾਂ ਨੇ...
ਸਿਰੋਪੇ ਦੀ ਕੀ ਕੀਮਤ ਹੈ
ਇਹ ਸਮਝ ਨਾ ਸਕਦੇ ਜੀ,
ਪੀਰ ਬੁਧੂ ਨੂੰ ਜਾ ਕੇ ਪੁੱਛੋ,
ਕਿੰਝ ਉਸਨੇ 'ਤਾਰੀ ਸੀ,
ਜਣੇ ਖਣੇ ਦੇ ਗਲ ਵਿੱਚ ਪਾ'ਤਾ ਇਹਨਾਂ ਗਾਧਾਂ ਨੇ...
ਰੋਮਾਂ ਦੀ ਜੋ ਕਰਨ ਬੇਅਦਬੀ
ਗੱਲ ਉਨਾਂ ਦੇ ਵੀ ਪਾਉਂਦੇ ਨੇ,
ਭਾਲਣ ਇਹ ਬੱਸ ਡਾਲਰ-ਯੂਰੋ
ਸਿੱਖੀ ਦੀ ਖੇਹ ਉਡਾਉਂਦੇ ਨੇ,
ਜਣੇ ਖਣੇ ਦੇ ਗਲ ਵਿੱਚ ਪਾ'ਤਾ ਇਹਨਾਂ ਗਾਧਾਂ ਨੇ...
ਬੰਦੇ ਹੋਣ ਨਾ ਸਮਾਗਮ ਉੰਨੇ,
ਜਿੰਨੇ ਸਿਰੋਪੇ ਲੈ ਜਾਂਦੇ ਨੇ ,
ਟੈਂਟ, ਕਲੀ ਤੇ ਗਲੀ ਵਾਲੇ ਸਾਰੇ,
ਸਨਮਾਨਿਤ ਹੋ ਕੇ ਆਉਂਦੇ ਨੇ,
ਜਣੇ ਖਣੇ ਦੇ ਗਲ ਵਿੱਚ ਪਾ'ਤਾ ਇਹਨਾਂ ਗਾਧਾਂ ਨੇ...
ਰਹਿ ਨਾ ਜਾਏ ਬਿਨ੍ਹਾਂ ਏਸਦੇ
ਬਾਬੇ ਸਭਨੂੰ ਟਰਕਾਉਂਦੇ ਨੇ,
ਘਰ ਜਿਹਨਾਂ ਨਾ ਪੁੱਛੇ ਕੋਈ
ਫ੍ਰੀ ਉਹ ਸਨਮਾਨ ਕਰਾਉਂਦੇ ਨੇ,
ਜਣੇ ਖਣੇ ਦੇ ਗਲ ਵਿੱਚ ਪਾ'ਤਾ ਇਹਨਾਂ ਗਾਧਾਂ ਨੇ...
No comments:
Post a Comment